ਵਿਕਟੋਰੀਆ ਵਿੱਚ ਸਾਡੇ ਕੋਲ ਸਮਾਜ ਸੇਵਾ ਕਰਨ ਵਾਲੀਆਂ ਸੰਸਥਾਵਾਂ ਲਈ ਵਲੰਟੀਅਰ (ਸਵੈ-ਸੇਵੀ) ਬਣਨ ਲਈ ਹੱਥ ਖੜ੍ਹੇ ਕਰਨ ਦਾ ਮਾਣਮੱਤਾ ਇਤਿਹਾਸ ਹੈ।
ਇਹਨਾਂ ਵਿੱਚੋਂ ਬਹੁਤ ਸਾਰੀਆਂ ਸੰਸਥਾਵਾਂ ਅਹਿਮ ਸੇਵਾਵਾਂ ਪ੍ਰਦਾਨ ਕਰਨ ਲਈ ਵਾਲੰਟੀਅਰਾਂ 'ਤੇ ਨਿਰਭਰ ਕਰਦੀਆਂ ਹਨ।

ਵਲੰਟੀਅਰ ਵਜੋਂ ਕੰਮ ਕਰਨਾ ਵਿੱਤੀ ਇਨਾਮ ਪ੍ਰਾਪਤ ਕੀਤੇ ਬਿਨ੍ਹਾਂ ਕਿਸੇ ਨੇਕ ਕੰਮ ਦਾ ਸਮਰਥਨ ਕਰਨ ਲਈ ਆਪਣਾ ਸਮਾਂ, ਹੁਨਰ ਅਤੇ ਅਨੁਭਵ ਦੇਣਾ ਹੁੰਦਾ ਹੈ। ਹਰ ਸਾਲ 20 ਲੱਖ ਤੋਂ ਵੱਧ ਵਿਕਟੋਰੀਆਈ ਲੋਕ ਵਲੰਟੀਅਰ ਬਣਦੇ ਹਨ।

ਕੁੱਝ ਲੋਕ ਵਲੰਟੀਅਰ ਬਣਨ ਦੀ ਵਰਤੋਂ ਨਵੇਂ ਹੁਨਰ ਸਿੱਖਣ ਲਈ ਜਾਂ ਭੁਗਤਾਨ ਪ੍ਰਾਪਤ ਕਰਨ ਵਾਲਾ ਕੰਮ ਲੈਣ ਲਈ ਜਾਂ ਅੱਗੇ ਦੀ ਪੜ੍ਹਾਈ ਦੇ ਰਸਤੇ ਵਜੋਂ ਕਰਦੇ ਹਨ।

ਬਾਕੀਆਂ ਲਈ ਇਹ ਵਧੇਰੇ ਤੌਰ 'ਤੇ ਉਹਨਾਂ ਦੇ ਭਾਈਚਾਰੇ ਵਿੱਚ ਲੋਕਾਂ ਨਾਲ ਜੁੜਨ ਅਤੇ ਉਹਨਾਂ ਦਾ ਸਮਰਥਨ ਕਰਨ ਬਾਰੇ ਹੈ।

ਵਲੰਟੀਅਰ ਬਣਨ ਵਿੱਚ ਕਈ ਤਰੀਕੇ ਦੀਆਂ ਗਤੀਵਿਧੀਆਂ ਸ਼ਾਮਿਲ ਹਨ, ਜਿਸਦਾ ਮਤਲਬ ਹੈ ਕਿ ਵੱਖ-ਵੱਖ ਰੁਚੀਆਂ ਅਤੇ ਟੀਚੇ ਰੱਖਣ ਵਾਲੇ ਲੋਕਾਂ ਲਈ ਭੂਮਿਕਾਵਾਂ ਉਪਲਬਧ ਹਨ।

ਸ਼ਾਮਲ ਕਿਵੇਂ ਹੋਣਾ ਹੈ

ਅਧਿਕਾਰਿਕ ਤੌਰ 'ਤੇ ਵਲੰਟੀਅਰ ਬਣਨਾ ਆਮ ਤੌਰ 'ਤੇ ਗੈਰ-ਮੁਨਾਫ਼ਾ ਕਮਾਊ ਕਮਿਊਨਿਟੀ ਸੰਸਥਾਵਾਂ (ਜਿਨ੍ਹਾਂ ਨੂੰ 'ਵਲੰਟੀਅਰ ਸ਼ਮੂਲੀਅਤ ਸੰਸਥਾਵਾਂ' ਵੀ ਕਿਹਾ ਜਾਂਦਾ ਹੈ) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।

ਇਹਨਾਂ ਭੂਮਿਕਾਵਾਂ ਲਈ, ਵਲੰਟੀਅਰ ਦੇ ਅਹੁਦੇ ਲਈ ਅਰਜ਼ੀ ਦੇਣਾ ਇੱਕ ਨੌਕਰੀ ਲਈ ਅਰਜ਼ੀ ਦੇਣ ਵਰਗਾ ਹੁੰਦਾ ਹੈ।

ਵਲੰਟੀਅਰ ਕੰਮ ਵਾਲੀਆਂ ਸੰਸਥਾਵਾਂ ਕੋਲ ਅਕਸਰ ਉਹਨਾਂ ਵਲੰਟੀਅਰਾਂ ਨੂੰ ਲੱਭਣ ਵਿੱਚ ਮੱਦਦ ਕਰਨ ਲਈ ਇੱਕ ਭਰਤੀ ਪ੍ਰਕਿਰਿਆ ਲਾਗੂ ਹੁੰਦੀ ਹੈ ਜੋ ਉਹਨਾਂ ਨਾਲ ਕੰਮ ਕਰਨ ਲਈ ਸਭ ਤੋਂ ਵੱਧ ਢੁੱਕਵੇਂ ਹੁੰਦੇ ਹਨ।

ਸਵੈ-ਸੇਵੀ ਸੰਸਥਾ ਅਤੇ ਇਸ ਵਿੱਚ ਸ਼ਾਮਲ ਕੰਮ ਦੀ ਕਿਸਮ ਬਾਰੇ ਜਿੰਨਾ ਤੁਸੀਂ ਪਤਾ ਕਰ ਸਕਦੇ ਹੋ ਉਨ੍ਹਾਂ ਹੀ ਵੱਧ ਪਤਾ ਕਰਨਾ ਮਹੱਤਵਪੂਰਨ ਹੈ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਕੀ ਇਹ ਵਿਚ ਕੁੱਝ ਅਜਿਹਾ ਹੈ ਜੋ ਤੁਸੀਂ ਬਾਕਿਆ ਹੀ ਕਰਨਾ ਚਾਹੁੰਦੇ ਹੋ।

ਸੰਸਥਾਵਾਂ ਕਿਸ਼ੋਰਾਂ ਤੋਂ ਮਾਪਿਆਂ ਦੀ ਸਹਿਮਤੀ, ਜਾਂ ਪੁਲਿਸ ਚੈੱਕ, ਜਾਂ ਬਾਲਗਾਂ ਤੋਂ 'ਵਰਕਿੰਗ ਵਿਦ ਚਿਲਡਰਨਜ਼ ਚੈੱਕ' (ਬੱਚਿਆਂ ਦੇ ਨਾਲ ਕੰਮ ਕਰਨ ਸਬੰਧਿਤ ਜਾਂਚ) ਦੀ ਮੰਗ ਕਰ ਸਕਦੀਆਂ ਹਨ।

ਕੁੱਝ ਵਲੰਟੀਅਰ ਭੂਮਿਕਾਵਾਂ ਲਈ ਤੁਹਾਨੂੰ ਇੰਟਰਵਿਊ ਦੇਣ ਜਾਂ ਸਿਖਲਾਈ ਕੋਰਸ ਕਰਨ ਦੀ ਲੋੜ ਹੋ ਸਕਦੀ ਹੈ।

ਜੋ ਤੁਹਾਡੇ ਲਈ ਸਹੀ ਹੈ ਅਜਿਹੀ ਵਲੰਟੀਅਰ ਭੂਮਿਕਾ ਲੱਭਣ ਲਈ ਸਾਡੇ ਸਰਚ ਪੇਜ (ਖੋਜ ਪੰਨੇ) 'ਤੇ ਜਾਓ